Sunday, October 28, 2018

Priya Ke Preet Piyaree ... ਪ੍ਰਿਅ ਕੀ ਪ੍ਰੀਤਿ ਪਿਆਰੀ


Priya Ke Preet Piyaree ~ ਪ੍ਰਿਅ ਕੀ ਪ੍ਰੀਤਿ ਪਿਆਰੀ

ਕੇਦਾਰਾ ਮਹਲਾ ੫ ॥

ਪ੍ਰਿਅ ਕੀ ਪ੍ਰੀਤਿ ਪਿਆਰੀ ॥

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥

Sri Guru Granth Sahib Ang: 1120

Hindi Interpretation: 
मेरे प्रिय प्रभु की प्रीत मुझे बहुत प्यारी लगती है। मेरा मन ख़ुशी से मदहोश और चित विश्वास से भरपूर है, और मेरी आंखे प्रभु प्रीत में पूरी तरह से भीगीं हूई है। हर दिन हर पहर रुक सा जाता है, हर पल हर घरी कैसे बीतती है। पर तेरी किरपा से मन के कपाट खुल जाते हैं और तेरे दर्शन द्वारा हर किसम की तृष्णा समाप्त हो जाती है। मैं सोचता हूँ, वोह कौन सा उपाव है, कौन सा क्रम है, कौन सी सेवा है जो मुझे तेरी तरफ आकर्षित करती है। नानक कहते है, मान अभिमान और मोह को त्याग कर संत जानो की संगती से ही मनुष्य का उधार होता है।
English Interpretation: 
I love the Love of my Beloved. My mind is intoxicated with delight, and my consciousness is filled with hope; my eyes are drenched with Your Love. Blessed is that day, that hour, minute and second when the heavy, rigid shutters are opened, and desire is quenched. Seeing the Blessed Vision of Your Darshan, I live. What is the method, what is the effort, and what is the service, which inspires me to contemplate You? Abandon your egotistical pride and attachment; O Nanak, you shall be saved in the Society of the Saints.

Sunday, January 1, 2017

Pritam Jaan Leho Man Mahee .. ਪ੍ਰੀਤਮ ਜਾਨਿ ਲੇਹੁ ਮਨ ਮਾਹੀ



Shabad Interpretation in English:
O dear friend, realize it in your mind, that the world is entangled in its own comfort and no body is anyone else’s friend. In good times, many come and sit together, and are with you always. But, when adversity befalls, all abandon company and no one comes near. Even your spouse with whom you had great love and who ever remains attached to you, when the soul leaves the body, too considers you as a ghost and abandons you. At the very last moment, O Nanak, no one is of any use at all, except the Dear Lord.
Shabad Interpretation in Punjabi:
ਹੇ ਮਿੱਤਰ! ਆਪਣੇ ਮਨ ਵਿਚ ਇਹ ਗੱਲ ਪੱਕੀ ਕਰ ਕੇ ਸਮਝ ਲੈ, ਕਿ ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ. ਕੋਈ ਭੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ.
ਹੇ ਮਿੱਤਰ! ਜਦੋਂ ਮਨੁੱਖ ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ, ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ, ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਫਿਰ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ. 
ਹੇ ਮਿੱਤਰ! ਜਿਸ ਹੀ ਵੇਲੇ ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, ਅਪਣਾ ਜੀਵਨ ਸਾਥੀ ਭੀ, ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਮ੍ਰਿਤਕ ਸ਼ਰੀਰ ਦਾ ਸਾਥ ਨਹੀਂ ਦੇਂਦਾ. 
ਹੇ ਮਿੱਤਰ! ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ, ਪਰ, ਹੇ ਨਾਨਕ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਮਦਦ ਨਹੀਂ ਕਰ ਸਕਦਾ।

Sunday, January 3, 2016

Prani Aeko Naam Dhiaavo .. Raag Des Ki Malhar


Sri Guru Granth Sahib Ang: 1254
Shabad Video:

Sung in Raag Des Ki Malhar
Commentary on this Shabad by Rana Inderjit Singh 

Shabad Audio:


Shabad Interpretation in English:

O mortal, meditate on the One Lord. You shall go to your true home with honour. Amidst eating, drinking, laughing and sleeping, one forget death. Forgetting his Lord and Master, the mortal is ruined, and his life is cursed and worthless. Those who serve You what can they give You? They cannot remain without asking from you for things that are transitory. Thou are the Giver for all the beings, thou are the life within all beings. The God-conscious beings who remember God receive the nectar and they alone become pure. Day and night contemplate thou the Lord’s name, O mortal. Through it the filthy are rendered immaculate. As is the season, so is the comfort of the body and the body too becomes like that. Nanak, beauteous is the season, in which the Lord’s name is meditated upon. No season is of any worth without the Lord’s Name!


Shabad Interpretation in Punjabi:

ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰੋੋ। ਸਿਮਰਨ ਦੀ ਬਰਕਤਿ ਨਾਲ ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ। ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ। ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ ਅਤੇ ਮਨੁਖ ਭੁਲ ਜਾਂਦਾ ਹੈ ਕਿ ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ। ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ ਸਗੋਂ ਤੈਥੋਂ ਮੰਗਦੇ ਹੀ ਮੰਗਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ। ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈ। ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਪਦੇ ਹਨ, ਉਹ ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ। ਹੇ ਪ੍ਰਾਣੀ ਇਸੀ ਲਈ ਦਿਨ ਰਾਤ ਪਰਮਾਤਮਾ ਦਾ ਨਾਮ ਜਪੋ, ਇਸ ਨਾਲ ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ। ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ ਜਾਂ ਦੁਖ ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ। ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਦੋਂ ਇਹ ਨਾਮ ਸਿਮਰਦਾ ਹੈ। ਨਾਮ ਸਿਮਰਨ ਤੋਂ ਬਿਨਾ ਕੋਈ ਭੀ ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ।

Shabad Interpretation in Hindi:

हे प्राणी ! एक परमात्मा का ही सिमरन करो। प्रभु सिमरन की महिमा द्वारा ही तुम परमात्मा के ग्रह की प्राप्ति कर सकते हो।  मनुस्य, अपना जीवन खान पान हसने एवं निन्द्रा में ही मस्त, मौत को भुला देता है। प्रभु को भूल जीव वोह सभी काम करता है जिस से वह अपना जीवन नष्ट कर लेता है और भूल जाता है कि यह जीवन छिन भर का है।  हे प्रभु ! जो मनुस्य तेरा सिमरन करते हैं वोह तुझे कुछ दे नहीं सकते बलकि तेरे दर पे मांगते ही रहते हैं। प्रभु तूं सभी जीवों को वरदान देता रहता है, तूं आप ही जीवों की जान है। जो मनुस्य गुरु की शरण मे प्रभु सिमरन करते हैं वोह नाम रुपी अमृत हासिल कर उच्च जीवन प्राप्त करते हैं। हे प्राणी इसी लिए दिन रात प्रभु सिमरन करो इस से दुष्ट भी पवित्र हो जाते हैं। मनुस्य जिस प्रकार की ऋतु मे जीवन गुजारता है , उस के शरीर को उसी प्रकार का सुख या दुःख मिलता है और शरीर भी उसी प्रकार ढलता है।  है नानक ! मनुस्य के लिया वोही ऋतु उत्तम है जब वह प्रभु सिमरन करता है। प्रभु नाम सिमरन बिना मनुस्य के लिए कोई भी ऋतु लाभदायक नहीं है।


Saturday, January 2, 2016

Hey Gobind Hey Gopal Hey Dyal Laal .. Raag Nanak Ki Malhar




Commentary on this Shabad by Rana Inderjit Singh 

Shabad audio:


Shabad Interpretation in English:

O Lord of the World, O Cherisher of the Universe, O my Compassionate Beloved. Thou are the master of my life, friend of the destitute, reliever of pain and sufferings of the poor. O my Omnipotent, Unfathomable and Omnipresent Lord, show thou mercy unto me. Nanak says, ferry me across the terrible, dark pit of this world to the other side.

Shabad Interpretation in Punjabi:

ਹੇ ਸ੍ਰਿਸ਼ਟੀ ਦੇ ਮਾਲਕ ਤੇ ਪਾਲਣ ਪੋਸਣਹਾਰ, ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ! ਹੇ ਪ੍ਰਾਣਾਂ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ! ਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ! ਨਾਨਕ ਬੇਨਤੀ ਕਰਦੇ ਹਨ, ਹੇ ਪ੍ਰਭੂ! ਇਸ ਭਿਆਨਕ ਅੰਨ੍ਹੇ ਖੂਹ ਰੂਪੀ ਸੰਸਾਰ ਤੋਂ ਮੈਨੂ ਪਾਰ ਕਰ ਲੈ. 

Shabad Interpretation in Hindi:

हे श्रिस्टी के मालिक एवं पालनहार, हे दया के स्रोत ! हे सुन्दर प्रभु ! हे मेरे प्राणो के मालिक ! हे अनाथों के सहाई ! हे गरीबों के दुःख हरण करने वाले ! हे समूह शक्तिमान ! हे अपहुंच ! हे सरब वयापक ! मेरे पे मेहर कर ! नानक बिनती करते हैं , हे प्रभु, इस भयानक अंध कूप रुपी संसार से मुझे पार कर ले.


Saturday, November 29, 2014

Taerai Maan Har Har Maan .. Raag Kalyan

 Sri Guru Granth Sahib Ang: 1322
Shabad Video:
Shabad sung in Raag Kalyan; Taals: Jhap raal (10); Teen taal (16)
More on Raag Kalyan
Commentary on this Shabad by Rana Inderjit Singh
Shabad Audio:
Shabad Interpretation in Punjabi:
ਹੇ ਸੁਆਮੀ ਵਾਹਿਗੁਰੂ! ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ। ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦਾ ਸਮਸਤ ਸਰੀਰ ਤੇ ਜਿੰਦ ਖੁਸ਼ ਹੋ ਜਾਂਦੀ ਹੈ। ਏਥੇ ਉਥੇ ਤੇ ਸਾਰੀਆਂ ਹੀ ਦਿਸ਼ਾਵਾਂ ਅੰਦਰ ਪ੍ਰਭੂ ਵਿਆਪਕ ਹੈ। ਪਹਾੜ ਅਤੇ ਫੂਸ ਅੰਦਰ ਵੀ ਉਹ ਇਕਰਸ ਰਮ ਗਯਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ। ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।
Shabad Interpretation in Hindi:
हे स्वामी प्रभु , जो व्यक्ति तुम्हारे ऊपर भरोसा रखता है उसे यश प्राप्त होता है. अगर मनुष्य अपनी आँखों से प्रभु के दर्शन करे, अपने कानों से प्रभु उस्तति सुने और मुख से प्रभु के नाम का उच्चारण करे तो उस व्यक्ति का समस्त शरीर एवं उस की रूह सुखी और प्रसन हो जाती है. प्रभु हर जगह और सभी दिशाओं मे व्यापक है. पहाड़ परबत एवं घास फूस मे भी वोह एकरस है. मेरी निगह जहां भी जाती है मुझे प्रभु सुआमी ही नज़र आता है. साध संगत द्वारा सभी संदेह और डर दूर हो जाते हैं, नानक इसी ब्रह्म ज्ञान का उच्चारण करता है.
Shabad sung in Raag Kalyan:

Monday, November 17, 2014

Rasna Japtee Tu Hee Tu Hee .. ਰਸਨਾ ਜਪਤੀ ਤੂਹੀ ਤੂਹੀ

Sri Guru Granth Sahib Ang: 1215
Shabad Video:
Commentary on this Shabad by Rana Inderjit Singh

Shabad Audio:

Shabad Interpretation in English:
My tongue chants your Name, and only your Name. In the mother’s womb, You sustained me, and in this mortal world, You alone help me. Thou are my father, Thou my mother and Thou my friend, well-wisher and brother. Thou are my family and Thou my only support. Thou alone are the giver of life to me. Thou are my treasure and Thou my wealth, Thou alone are my emerald and jewel. You are the wish-fulfilling Elysian tree. Nanak has found You through the Guru, and now he is full of intense pleasure and joy.
Shabad Interpretation in Punjabi:
ਹੇ ਪ੍ਰਭੂ, ਮੇਰੀ ਰਸਨਾ ਤੇਰਾ ਤੇ ਕੇਵਲ ਤੇਰਾ ਹੀ ਜਾਪੁ ਕਰਦੀ ਹੈ। ਮੇਰੀ ਮਾਂ ਦੇ ਗਰਭ ਵਿਚ ਤੂੰ ਹੀ ਮੇਰੀ ਪਾਲਨਾ ਕਰਦਾਂ ਰਿਹਾਂ ਹੈਂ ਤੇ ਇਸ ਸੰਸਾਰ ਵਿਚ ਵੀ ਤੂੰ ਹੀ ਮੇਰਾ ਸਹਾਰਾ ਹੈਂ।  ਹੇ ਪ੍ਰਭੂ ਤੂੰ ਹੀ ਮੇਰਾ ਪਿਤਾ ਮਾਤਾ ਤੇ ਮਿਤ੍ਰ ਅਤੇ ਭਾਈ ਵੀ ਤੂੰ ਹੀ ਹੈਂ।  ਤੂੰ ਹੀ ਮੇਰਾ ਪਰਿਵਾਰ ਤੇ ਆਸਰਾ ਹੈਂ ਅਤੇ ਮੈਨੂ ਜਿੰਦਗੀ ਦੇਣਵਾਲਾ ਵੀ ਤੂੰ ਹੀ ਹੈਂ।  ਤੂੰ ਹੀ ਮੇਰਾ ਖਜ਼ਾਨਾ ਤੇ ਸੰਪਤੀ ਹੈਂ ਤੇ ਤੂੰ ਹੀ ਮੇਰੇ ਲਈ ਹੀਰੇ ਮੋਤੀ ਹੈਂ।  ਪ੍ਰਭੂ  ਤੂੰ ਹੀ ਮੇਰੇ ਲਈ ਓਹ ਵਰਿਕਸ਼ ਹੈ ਜੋ ਮਨੁਖ ਦੀ ਸਾਰੀ ਇਛਾਵਾਂ ਪੂਰੀ ਕਰਦਾ ਹੈ. ਨਾਨਕ ਨੇ ਗੁਰੂ ਦੀ ਕਿਰਪਾ ਸਦਕਾ ਤੈਨੂ ਪ੍ਰਾਪਤ ਕੀਤਾ ਹੈ ਤੇ ਹੁਣ ਓਹ ਖੁਸ਼ੀ ਵਿਚ ਮਸਤ ਹੋ ਗਯਾ ਹੈ। 
Shabad Interpretation in Hindi:
 हे प्रभु, मेरी रसना तेरा और केवल तेरा ही जाप करती है। माँ के गर्भ में तूं ही मुझे पालता रहा है और अब इस संसार मे भी तूं ही मेरा सहारा है। हे प्रभु तूं ही मेरा पिता माता और मित्र एवं भाई भी तूं ही है। तूं ही मेरा परिवार और आसरा है और मुझे ज़िंदगी देने वाला भी तूं ही है। तूं ही मेरा खज़ाना और सम्पति है और तूं ही मेरे लिए हीरे मोती है। प्रभु तूं ही वोह वृक्ष है जो मनुस्य की सभी इछाओं की पूर्ती करता है। नानक ने गुरु किरपा द्वारा तुझे प्राप्त कर लिया है और वोह अब ख़ुशी से मस्त हो गया है।